ਅਣਜਾਣ ਸ਼ਖਸ ਦੇ ਹੱਥਾਂ ‘ਚ ਹੱਥ ਪਾ ਕੇ ਘੁੰਮਦੀ ਨਜ਼ਰ ਆਈ ਪ੍ਰਿਯੰਕਾ ਚੌਪੜਾ

ਸੈੱਟ ਤੇ ਹੀ ਮਨਵਾਇਆ ਉਸਦਾ ਜਨਮ ਦਿਨ


ਮੁੰਬਈ (JT NEWS TEAM)— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਦੀਆਂ ਕੁੱਝ ਤਸਵੀਰਾਂ ਇਨ੍ਹੀਂ ਦਿਨੀਂ ਖੂਬ ਚਰਚਾ ਬਟੌਰ ਰਹੀਆਂ ਹਨ। ਜਿਨ੍ਹਾਂ ‘ਚ ਉਹ ਇਕ ਅਣਜਾਣ ਵਿਅਕਤੀ ਦੇ ਹੱਥਾਂ ‘ਚ ਹੱਥ ਪਾ ਕੇ ਨਿਊਯਾਰਕ ਦੀ ਸੜਕਾਂ ‘ਤੇ ਘੁੰਮਦੀ ਨਜ਼ਰ ਆ ਰਹੀ ਹੈ। ਹਰ ਕੋਈ ਇਹ ਜਾਨਣ ਲਈ ਉਤਸੁਕ ਹੈ ਕਿ ਇਹ ਵਿਅਕਤੀ ਹੈ ਕੌਣ? ਪ੍ਰਿਯੰਕਾ ਜਿਸ ਸ਼ਖਸ ਨਾਲ ਸਮਾਂ ਬਤੀਤ ਕਰਦੀ ਨਜ਼ਰ ਆ ਰਹੀ ਹੈ, ਉਹ ਹੈ ‘ਕੁਵਾਂਟਿਕੋ’ ਦਾ ਅਭਿਨੇਤਾ ਰਸੇਲ ਟੋਵੀ।

ਵਰਨਣਯੋਗ ਹੈ ਕਿ ਬੀਤੀ ਦਿਨ ਬੁੱਧਵਾਰ ਨੂੰ ਰਸੇਲ ਦਾ ਜਨਮਦਿਨ ਸੀ ਅਤੇ ਪ੍ਰਿਯੰਕਾ ਨੇ ਟੀ. ਵੀ. ਸ਼ੋਅ ਦੇ ਸੈੱਟ ‘ਤੇ ਉਸ ਨੂੰ ਸੈਲੀਬ੍ਰੇਟ ਕਰਨਾ ਸੀ। ਹਾਲ ਹੀ ‘ਚ ਖੁਦ ਬਰਥ-ਡੇ ਬੁਆਏ ਨੇ ਇੰਸਟਾਗ੍ਰਾਮ ‘ਤੇ ਜਨਮਦਿਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਉਸ ਦੇ ਜਨਮਦਿਨ ਨੂੰ ਯਾਦਗਾਰ ਬਣਾਉਣ ਲਈ ਪ੍ਰਿਯੰਕਾ ਚੋਪੜਾ ਦਾ ਧੰਨਵਾਦ ਵੀ ਕੀਤਾ ਹੈ।

‘ਕਵਾਂਟਿਕੋ’ ਤੋਂ ਇਲਾਵਾ ਪ੍ਰਿਯੰਕਾ ਹਾਲੀਵੁੱਡ ਦੀਆਂ ਦੋ ਹੋਰ ਫਿਲਮਾਂ ਵਿੱਚ ਵੀ ਕੰਮ ਕਰ ਰਹੀ ਹੈ। ਬੀਤੇ ਦਿਨੀਂ ਰਿਲੀਜ਼ ਹੋਈ ਹਾਲੀਵੁੱਡ ਫਿਲਮ ‘ਬੇਵਾਚ’ ‘ਚ ਪ੍ਰਿਯੰਕਾ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ।

Leave a Reply

Your email address will not be published. Required fields are marked *

*